ਬੇਖੌਫ ਹਮਲਾਵਰਾਂ ਨੇ ਹਮਲਾ ਕਰ  Video ਕੀਤੀ Social Media  'ਤੇ Viral

ਬੇਖੌਫ ਹਮਲਾਵਰਾਂ ਨੇ ਹਮਲਾ ਕਰ Video ਕੀਤੀ Social Media 'ਤੇ Viral

Wrestling

#Mohali #Video #SocialMedia #Viral #Fight
ਮੋਹਾਲੀ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਏਅਰਪੋਰਟ ਦੇ ਨੇੜੇ ੧੪-੧੫ ਹਮਲਾਵਰਾਂ ਨੇ ੩ ਨੌਜਵਾਨਾਂ ਨੂੰ ਬੁਰੀ ਤਰਾਂ ਕੁੱਟ ਉਹਨਾਂ ਦੇ ਹੱਥ –ਪੈਰ ਤੋੜ ਵੀਡਿਓ ਸ਼ੋਸਲ ਮੀਡਿਆ ‘ਤੇ ਵਾਇਰਲ ਕਰ ਦਿੱਤੀ..ਇਹ ਵੀਡਿਓ ਸ਼ੋਸਲ ਮੀਡਿਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ…….ਪਹਿਲਾਂ ਦੇਖੋ ਵੀਡਿਓ

ਮਾਮਲਾ ਮੋਹਾਲੀ ਦਾ ਹੈ ਜਿਥੇ ਏਅਰਪੋਰਟ ਰੋੜ ‘ਤੇ ਸਥਿਤ ਵੀਅਰ ਮਾਲ ਦੇ ਸਾਹਮਣੇ ੭-੮ ਹਮਲਾਵਰਾਂ ਨੇ ਇੱਕ ਸਵਿਫਟ ਗੱਡੀ ਨੂੰ ਘੇਰਕੇ ਉਸ ‘ਚ ਸਵਾਰ ਤਿੰਨ ਨੌਜਵਾਨਾਂ ਨੂੰ ਪਿਸਟਲ ਦਿਖਾ ਬਾਹਰ ਕੱਢ ਕੇ ਡਾਗਾਂ-ਸੋਟੀਆਂ ਨਾਲ ਬੁਰੀ ਤਰ੍ਹਾ ਕੁੱਟ ਉਹਨਾਂ ਦੇ ਹੱਥ-ਪੈਰ ਤੋੜ ਦਿੱਤੇ… ਦੱਸ ਦਈਏ ਕਿ ਹਮਲਾਵਰਾਂ ਨੇ ਇਸ ਮਾਮਲੇ ਨੂੰ ਕੈਮਰੇ ‘ਚ ਕੈਦ ਕਰ ਸ਼ੋਸਲ ਮੀਡਿਆ ‘ਤੇ ਵੀ ਵਾਇਰਲ ਕਰ ਦਿੱਤਾ ਹੈ………ਜਦੋਂ ਕਿ ਪੁਲਿਸ ਤੱਕ ਵੀ ਮਾਮਲਾ ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਹੀ ਪਹੁੰਚਿਆ…… ਜਖ਼ਮੀਆਂ ਦੀ ਪਹਿਚਾਣ ਅਕਸ਼ੈ ਅਤੇ ਸ਼ਿਵਜੋਤ ਨਿਵਾਸੀ ਫਤਿਹਗੜ੍ਹ ਸਾਹਿਬ ਅਤੇ ਸਨੀ ਨਿਵਾਸੀ ਮੋਹਾਲੀ ਦੇ ਰੂਪ ‘ਚ ਹੋਈ ਹੈ……ਦੱਸ ਦਈਏ ਕਿ ਇਹ ਤਿੰਨੋ ਸੈਕਟਰ -੭੦ ‘ਚ ਸਥਿਤ ਫਿਊਚਰ ਮੇਕਰ ਇਮੀਗ੍ਰੇਸ਼ਨ ਕੰਪਨੀ ‘ਚ ਕੰਮ ਕਰਦੇ ਨੇ………ਜਖ਼ਮੀਆਂ ਦਾ ਸਿਵਲ ਹਸਪਤਾਲ ਫੇਜ – ੬ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਤਿੰਨਾਂ ਨੂੰ ਕਾਫੀ ਬੁਰੀ ਹਾਲਤ ‘ਚ ਪਾਇਆ ਗਿਆ ਹੈ……ਇਸ ਸਮੇਂ ਮਡਿਆ ਦੇ ਰੂ-ਬ-ਰੂ ਹੁੰਦਿਆ ਜਖਮੀ ਅਕਸ਼ਯ ਅਤੇ ਸ਼ਿਵਜੋਤ ਨੇ ਦੱਸਿਆ ਕਿ ਉਹ ਖਰੜ ਆਪਣੇ ਦੋਸਤ ਦੇ ਦਫਤਰ ‘ਚੋ ਸਵਿਫਟ ਗੱਡੀ ‘ਚ ਵਾਪਿਸ ਆ ਰਹੇ ਸੀ ਤਾਂ ਵੀਆਰ ਮਾਲ ਦੇ ਸਾਹਮਣੇ ਅਚਾਨਕ ਇੱਕ ਇਨੋਵਾ ਗੱਡੀ ‘ਚ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ…… ਉਹਨਾਂ ਨੇ ਕਿ ਦੱਸਿਆ ਜਦੋਂ ਉਹ ਗੱਡੀ ਬੈਕ ਕਰਣ ਲੱਗੇ ਤਾਂ ਪਿੱਛੇ ਇੱਕ ਹੋਰ ਗੱਡੀ ਅਤੇ ਇੱਕ ਮੋਟਰਸਾਇਕਿਲ ਆਕੇ ਰੁਕ ਗਿਆ ਅਤੇ ਉਹਨਾਂ ਨੂੰ ਘੇਰਾ ਪਾ ਲਿਆ…………ਉਹਨਾਂ ਨੇ ਦੱਸਿਆ ਕਿ ਹਮਲਾਵਰ ੧੫ ਸੀ ਜਿਨ੍ਹਾਂ ‘ਚੋਂ ਇੱਕ ਨੇ ਉਨ੍ਹਾਂ ਨੂੰ ਪਿਸਟਲ ਵਿਖਾਈ ਅਤੇ ਬਾਕੀਆਂ ਨੇ ਉਨ੍ਹਾਂ ਨੂੰ ਡਾਗਾਂ-ਸੋਟੀਆਂ ਨਾਲ ਕੁੱਟਣਾਂ ਸ਼ੁਰੂ ਕਰ ਦਿੱਤਾ…

ਦੂਜੇ ਪਾਸੇ ਜਦੋਂ ਇਸ ਮਾਮਲੇ ਬਾਰੇ ਪੁਲਿਸ ਨਾਲ ਗੱਲ ਕੀਤੀ ਗਈ ਤਾ aਹਨਾਂ ਨੇ ਜਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਡੀ.ਐੱਸ.ਪੀ. ਦੀਪ ਕਮਲ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਉਹਨਾਂ ਕੋਲ ਪਹੁੰਚ ਗਈ ਹੈ ਅਤੇ ਜਲਦ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ…..

This article was gathered automatically by our news bot. We help YouTubers by driving traffic to them for free. The featured image in this article is the thumbnail of the embedded video.